Punjab Junction Newspaper | 13 January 2022
ਲੁਧਿਆਣਾ, -ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ 32 ਕਿਸਾਨ ਜਥੇਬੰਦੀਆਂ ਵਿਚੋਂ 2 ਦਰਜਨ ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ ਸੰਯੁਕਤ ਸਮਾਜ ਮੋਰਚਾ ਬਣਾਇਆ ਗਿਆ ਸੀ। ਸੰਯੁਕਤ ਸਮਾਜ ਮੋਰਚਾ ਵਲੋਂ ਅੱਜ 10 ਉਮੀਦਵਾਰਾਂ ਦੀ ਪਹਿਲੀ ਸੂੁਚੀ ਦਾ ਐਲਾਨ ਕਰ ਦਿੱਤਾ ਗਿਆ। ਉਮੀਦਵਾਰਾਂ ਦੀ ਸੂਚੀ ਦਾ ਐਲਾਨ ਰੁਲਦੂ ਸਿੰਘ ਮਾਨਸਾ, ਡਾ: ਸਵੈਮਾਨ ਸਿੰਘ, ਬੋਗ ਸਿੰਘ ਮਾਨਸਾ, ਹਰਮਿੰਦਰ ਸਿੰਘ ਗਿੱਲ ਅਤੇ ਮੁਕੇਸ਼ ਚੰਦਰ ਸ਼ਰਮਾ ਨੇ ਕਰਦਿਆਂ ਦੱਸਿਆ ਕਿ ਮੋਰਚਾ ਵਲੋਂ ਮੋਰਚਾ ਦੇ ਪ੍ਰਧਾਨ ਤੇ ਕਿਸਾਨੀ ਅੰਦੋਲਨ ਦੇ ਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਹਲਕਾ ਘਨੌਰ ਤੋਂ ਐਡਵੋਕੇਟ ਪ੍ਰੇਮ ਸਿੰਘ ਭੰਗੂ, ਹਲਕਾ ਮੋਹਾਲੀ ਤੋਂ ਰਵਨੀਤ ਸਿੰਘ ਬਰਾੜ, ਹਲਕਾ ਖੰਡੂਰ ਸਾਹਿਬ ਤੋਂ ਹਰਜਿੰਦਰ ਸਿੰਘ ਟਾਂਡਾ, ਹਲਕਾ ਤਰਨ ਤਾਰਨ ਤੋਂ ਡਾ: ਸੁਖਮਨਦੀਪ ਸਿੰਘ ਢਿੱਲੋਂ, ਹਲਕਾ ਕਰਤਾਰਪੁਰ ਤੋਂ ਰਾਜੇਸ਼ ਕੁਮਾਰ, ਹਲਕਾ ਫਿਲੌਰ ਤੋਂ ਅਜੈ ਕੁਮਾਰ, ਹਲਕਾ ਜੈਤੋਂ ਤੋਂ ਰਮਨਦੀਪ ਸਿੰਘ, ਹਲਕਾ ਕਾਦੀਆਂ ਤੋਂ ਬਲਰਾਜ ਸਿੰਘ ਠਾਕੁਰ ਅਤੇ ਹਲਕਾ ਮੋਗਾ ਤੋਂ ਨਵਦੀਪ ਸਿੰਘ ਸੰਘਾ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।